'ਗਲ ਵਿੱਚ ਖੰਡਾ ਪਾਇਆਂ ਨੀ ਸਿੰਘ ਬਣਦੇ' ਗੀਤ ਗਾਉਣ ਕਰਕੇ ਸਰੋਤੇ ਗਾਇਕ ਅਵਤਾਰ ਰੰਧਾਵਾ ਨੂੰ ਦੇ ਰਹੇ ਹਨ ਢੇਰ ਸਾਰਾ ਪਿਆਰ ਤੇ ਉਤਸ਼ਾਹ

ਇਟਲੀ ( ਬਲਵਿੰਦਰ ਸਿੰਘ ਚਾਹਲ ਮਾਧੋ ਝੰਡਾ)- ਅੱਜ ਜਿੱਥੇ ਬਹੁਗਿਣਤੀ ਪੰਜਾਬੀ ਗੀਤ ਨੌਜਵਾਨਾਂ ਨੂੰ ਭੜਕਾਉਣ ਲਈ ਲੜਾਈ ਤੇ ਨਸ਼ਿਆਂ ਵਾਲੇ ਵੇਖਣ ਸੁਣਨ ਨੂੰ ਮਿਲਦੇ ਹਨ । ਉੱਥੇ ਬਹੁਤ ਸਾਰੇ ਜਿੱਥੇ ਨੌਜਵਾਨਾਂ ਲਈ ਨੱਚਣ ਟੱਪਣ ਅਤੇ ਪਿਆਰ ਵਾਲੇ ਗੀਤ ਗਾਉਂਦੇ ਹਨ । ਉੱਥੇ ਉਹ ਨੌਜਵਾਨਾਂ ਨੂੰ ਸੇਧ ਦੇਣ ਵਾਲੇ ਅਤੇ ਉਨ੍ਹਾਂ ਤੋਂ ਜਾਣੇ ਅਣਜਾਣੇ ਵਿੱਚ ਹੋ ਰਹੀਆਂ ਗਲਤੀਆਂ ਦਾ ਅਹਿਸਾਸ ਕਰਵਾਉਣ ਵਾਲੇ ਗੀਤ ਵੀ ਗਾਉਂਦੇ ਹਨ । ਜਰਮਨ ਵਾਸੀ ਬਿੰਦਰ ਨਵੇਂ ਪਿੰਡੀਆ ਦੇ ਲਿਖੇ ਗੀਤ ਰਾਹੀਂ ਕੁਝ ਇਸ ਤਰਾਂ ਦੀ ਹੀ ਕੋਸ਼ਿਸ਼ ਕੀਤੀ ਹੈ ਇਟਲੀ ਵਾਸੀ ਗਾਇਕ ਅਵਤਾਰ ਰੰਧਾਵਾ ਨੇ। ਇਸ ਗੀਤ ਦੇ ਬੋਲ ਹਨ ਲਈ 'ਗਲ ਵਿੱਚ ਖੰਡਾ ਪਾਇਆਂ ਨੀ ਸਿੰਘ ਬਣਦੇ , ਸਿਰ ਕਟਵਾਉਣੇ ਪੈਂਦੇ ਨੇ' । ਗੀਤ ਦੇ ਸ਼ੁਰੂ ਵਿੱਚ ਗੀਤਕਾਰ ਜੱਸੀ ਮਨਜੀਤ ਪੁਰੀ ਨੇ ਖੰਡੇ ਦੀ ਮਹੱਤਤਾ ਬਾਰੇ ਕੁਝ ਸ਼ਬਦ ਕਹੇ ਹਨ ਕਿ ਧਾਰਮਿਕ ਚਿੰਨਾਂ ਦੇ ਸਤਿਕਾਰ ਲਈ ਸਿੱਖਾਂ ਨੂੰ ਕਿੰਨੀਆਂ ਕੁਰਬਾਨੀਆਂ ਦੇਣੀਆਂ ਪਈਆਂ ਹਨ । ਗਾਇਕ ਅਵਤਾਰ ਰੰਧਾਵਾ ਅਤੇ ਗੀਤਕਾਰ ਬਿੰਦਰ ਨਵੇਂ ਪਿੰਡੀਆ ਦੇ ਮੁਤਾਬਿਕ ਇਸ ਗੀਤ ਨੂੰ ਲਿਖਣ ਤੇ ਗਾਉਣ ਦੀ ਇਸ ਸਮੇਂ ਬਹੁਤ ਜ਼ਰੂਰਤ ਸੀ ਕਿਉਂਕਿ ਅੱਜ ਕੱਲ ਬਹੁਤੇ ਨੌਜਵਾਨ ਸਿੱਖਾਂ ਦੇ ਇਸ ਧਾਰਮਿਕ ਚਿੰਨ ਨੂੰ ਸਿਰਫ਼ ਸ਼ੌਂਕ ਲਈ ਹੀ ਗਲਾਂ ਵਿੱਚ ਪਾਈ ਫਿਰਦੇ ਹਨ ਜਾਂ ਡੌਲਿਆਂ ਤੇ ਖੁਣਵਾਈ ਫਿਰਦੇ ਹਨ । ਤੇ ਉਹ ਨਸ਼ਿਆਂ ਦਾ ਇਸਤੇਮਾਲ ਵੀ ਕਰਦੇ ਹਨ । ਜਿਸ ਨਾਲ ਇਸ ਧਾਰਮਿਕ ਚਿੰਨ ਦਾ ਨਿਰਾਦਰ ਹੁੰਦਾ ਹੈ । ਗਲ ਸਿਰਫ ਇੱਥੇ ਹੀ ਬੱਸ ਨਹੀਂ , ਜੇ ਇਸ ਗੱਲ ਨੂੰ ਨਾ ਰੋਕਿਆ ਗਿਆ ਤਾਂ ਇਹ ਮਸਲਾ ਹੋਰ ਵੀ ਗੰਭੀਰ ਹੋ ਸਕਦਾ ਹੈ । ਕਿਉਂਕਿ ਜਿਵੇਂ ਪਿਛਲੇ ਸਮੇਂ ਵਿੱਚ ਵੇਖਿਆ ਗਿਆ ਸੀ ਕਿ ਕੁਝ ਹਿੰਦੂ ਦੇਵੀ ਦੇਵਤਿਆਂ ਦੀਆਂ ਤਸਵੀਰਾਂ ਨੂੰ ਫੈਸ਼ਨ ਡਿਜਾਈਨਰਾਂ ਨੇ ਅਦਰੂੰਨੀ ਵਸਤਰਾਂ ਤੇ ਡਿਜਾਈਨ ਕਰ ਕੇ ਅਤੇ ਇੱਥੋਂ ਤੱਕ ਜੁੱਤੀਆਂ ਤੇ ਵੀ ਛਾਪ ਦਿੱਤਾ ਸੀ । ਜੋ ਕਿ ਕਿਸੇ ਵੀ ਧਰਮ ਤੇ ਸਿੱਧਾ ਹਮਲਾ ਹੈ ਅਤੇ ਇਸ ਨਾਲ ਧਾਰਮਿਕ ਭਾਵਨਾ ਨੂੰ ਵੀ ਠੇਸ ਪੁੱਜੀ ਸੀ । ਇਸ ਲਈ ਸਾਰੇ ਨੌਜਵਾਨਾਂ ਨੂੰ ਇਸ ਗਲ ਨੂੰ ਲੈ ਕਰਕੇ ਕੋਈ ਗੁੱਸਾ ਗਿਲਾ ਕਰਨ ਦੀ ਬਜਾਏ ਸੋਚਣ ਦੀ ਲੋੜ ਹੈ ਕਿ ਤੁਹਾਡੇ ਵਲ ਦੇਖ ਕੇ ਗੈਰ ਸਿੱਖ ਲੋਕ ਇਸ ਨੂੰ ਧਾਰਮਿਕ ਚਿੰਨ ਦੀ ਬਜਾਏ ਇੱਕ ਫੈਸ਼ਨ ਵਾਲੀ ਚੀਜ਼ ਸਮਝ ਕੇ ਇਸ ਨੂੰ ਕਿਤੇ ਵੀ ਛਾਪ ਸਕਦੇ ਹਨ ਇਸ ਕਰਕੇ ਇਸ ਨੂੰ ਗੰਭੀਰਤਾ ਨਾਲ ਸੋਚਣ ਤੇ ਸਮਝਣ ਦੀ ਲੋੜ ਹੈ । ਗਾਇਕ ਅਵਤਾਰ ਰੰਧਾਵਾ ਨੇ ਉਹਨਾ ਸਾਰੇ ਸਰੋਤਿਆਂ ਦਾ ਦਿਲੋਂ ਧਨਵਾਦ ਕਰਦਿਆਂ ਕਿਹਾ ਕਿ ਮੈਂ ਆਪਣੇ ਰੱਬ ਵਰਗਿਆਂ ਸਰੋਤਿਆਂ ਦਾ ਬਹੁਤ ਮਸ਼ਕੂਰ ਹਾਂ ਜਿਨਾਂ੍ਹ ਨੇ ਇਸ ਗੀਤ ਨੂੰ ਸੁਣ ਕੇ ਬਹੁਤ ਸਾਰਾ ਪਿਆਰ ਤੇ ਉਤਸ਼ਾਹ ਬਖਸ਼ਿਆ ਹੈ । ਯੂ ਟਿਊਬ ਤੇ ਇਸ ਲਿੰਕ ਤੇ ਇਹ ਗੀਤ ਸੁਣਿਆ ਜਾ ਸਕਦਾ ਹੈ ।
www.youtube.com/randhawaavtar .

No comments:

Post a Comment