ਪੰਜਾਬੀ ਫਿਲਮ 'ਧਰਤੀ' ਦੀ ਗੱਲ ਕਰਦਿਆਂ……

ਬਲਜਿੰਦਰ ਸੰਘਾ
ਪੰਜਾਬੀ ਫਿਲਮ ਜਗਤ ਵਿਚ 22 ਅਪ੍ਰੈਲ 2011 ਨੂੰ ਰੀਲੀਜ਼ ਕੀਤੀ ਗਈ ਪੰਜਾਬੀ ਫਿਲਮ ਧਰਤੀ ਕੁਆਲਟੀ ਪੱਖ ਤੋਂ ਇਕ ਵੱਖਰੀ ਫਿਲਮ ਸਾਬਤ ਹੋ ਰਹੀ ਹੈ,ਜਿਸ ਵਿਚ ਮੁੱਖ ਭੂਮਿਕਾ ਜਿੱਮੀ ਸ਼ੇਰਗਿੱਲ ਤੇ ਨਾਲ
ਸੁਰਵੀਨ ਚਾਵਲਾ ਦੀ ਹੈ ਤੇ ਫਿਲਮ ਸੂਰੂ ਹੁੰਦਿਆ ਹੀ ਇਕ ਵਾਰ ਫਿਲਮ ਦੇ ਏਅਰ ਫੋਰਸ ਰੂਪੀ ਸਟੰਟ ਤੇ ਸੀਨ ਦਰਸ਼ਕਾਂ ਨੂੰ ਕੀਲ ਲੈਦੇਂ ਹਨ ਤੇ ਕਿਸੇ ਬਾਲੀਵੁੱਡ ਨਹੀæ ਬਲਕਿ ਕਿਸੇ ਹਾਲੀਵੁੱਡ ਦੀ ਉੱਚ-ਪਾਏ ਦੀ ਫਿਲਮ ਦਾ ਭੁਲੇਖਾ ਪੈਂਦਾ ਹੈ,ਫਿਲਮ ਦੇ ਸਾਰੇ ਸੀਨ ਬੜੀ ਮਿਹਨਤ ਤੇ ਵਧੀਆਂ ਲੋਕੇਸ਼ਨਜ਼ ਤੇ ਫਿਲਮਾਏ ਗਏ ਹਨ,ਸਾਰੀ ਫਿਲਮ ਵਿਚ ਤਕਨੀਕੀ ਪੱਖੋਂ ਡਾਇਰੈਕਟਰ ਦੀ ਸੂਝ ਮੂੰਹੋਂ ਬੋਲਦੀ ਪ੍ਰਤੀਤ ਹੁੰਦੀ ਹੈ ਤੇ ਇਸ ਲਈ ਡਾਇਰੈਕਟਰ ਨਵਨੀਤ ਸਿੰਘ ਦੀ ਪੂਰੀ ਟੀਮ ਦੀ ਪ੍ਰਸੰਸਾ ਕਰਨੀ ਬਣਦੀ ਹੈ,ਫਿਲਮ ਦੀ ਕਹਾਣੀ ਇਕ ਰਜਨੀਤਕ ਪਾਰਟੀ ਪੰਜਾਬ ਸੇਵਾ ਦਲ ਦੇ ਦੁਆਲੇ ਘੁੰਮਦੀ ਹੈ ਜੋ ਉਸ ਸਮਂੇ ਸੂਬੇ ਦੀ ਇਕ ਕਾਬਜ਼ ਪਾਰਟੀ ਹੈ,ਇਸ ਪਾਰਟੀ ਦਾ ਅੰਦਰੂਨੀ ਘੇਰਾ ਭਾਵ ਪਾਰਟੀ ਪ੍ਰਧਾਨ ਉਸਦੀ ਫੈਮਲੀ ਤੇ ਦੋ ਚਾਰ ਨਜ਼ਦੀਕੀ ਪਾਰਟੀ ਮਂੈਬਰ ਇਸ ਫਿਲਮ ਦਾ ਮੁੱਖ ਅੰਗ ਹਨ ਤੇ ਸਾਰੀ ਫਿਲਮ ਉਹਨਾਂ ਦੇ ਦੁਆਲੇ ਘੁੰਮਦੀ ਹੋਈ ਹਰ ਤਰ੍ਹਾਂ ਦੇ ਹਲਾਤ ਬਿਆਨ ਕਰਨ ਵਿਚ ਸਫਲ ਹੈ ਜੋ ਇਕ ਰਾਜਨੀਤਕ ਪਾਰਟੀ ਦੇ ਅੰਦਰ ਜਨਮ ਲੈਂਦੇ ਹਨ ਤੇ ਵੱਡੇ ਹੁੰਦੇ ਹਨ ਤੇ ਪਾਰਟੀ ਦੀ ਛਵੀ ਸੁਆਰਦੇ ਜਾਂ ਵਿਗਾੜਦੇ ਹਨ, ਅੰਦਰੂਨੀ ਚਾਲਾਂ ਜੋ ਕਿ ਘਟੀਆ ਵੀ ਹੋ ਸਕਦੀਆਂ ਹਨ ਤੇ ਵਧੀਆ ਵੀ ਹੋ ਸਕਦੀਆਂ ਹਨ ਜਾ ਇਕ ਧਿਰ ਲਈ ਵਧੀਆ ਤੇ ਦੂਸਰੀ ਲਈ ਘਟੀਆਂ ਹੋ ਸਕਦੀਆਂ ਹਨ ਤੇ ਹਰ ਤਰ੍ਹਾਂ ਦੇ ਹੱਥਕੰਡੇ ਬਿਆਨ ਕਰਨ ਦੀ ਕੋਸ਼ਿਸ਼ ਇਸ ਫਿਲਮ ਵਿਚ ਕੀਤੀ ਗਈ ਹੈ,ਇਸ ਫਿਲਮ ਨੂੰ ਜਿੱਮੀ ਸ਼ੇਰਗਿੱਲ ਪ੍ਰਡੋਕਸ਼ਨਜ਼ ਦੇ ਬੈਨਰ ਹੇਠ ਪੇਸ਼ ਕੀਤਾ ਗਿਆ ਹੈ ਤੇ ਪ੍ਰੋਡਿਊਸਰ ਜੇæਐਸ਼ਕਟਾਰੀਆ, ਕੋਅ ਪ੍ਰੋਡਿਊਸਰ ਡੀæਐਸ਼ਗਰੇਵਾਲ ਅਤੇ ਖੁਦ ਜਿੱਮੀ ਸ਼ੇਰਗਿਲ ਹਨ,ਕਲਾਕਾਰਾਂ ਵਿਚ ਪ੍ਰੇਮ ਚੋਪੜਾਂ,ਸ਼ਵਿੰਦਰ ਮਾਹਲ,ਰਾਹੁਲ ਦੇਵ,ਬੀਨੂ ਢਿੱਲੋਂ ,ਜਸਪਾਲ ਭੱਟੀ ਤੋਂ ਇਲਾਵਾ ਹੋਰ ਵੀ ਜਾਣੇ-ਪਛਾਣੇ ਕਲਾਕਾਰਾਂ ਦੀ ਅਦਾਕਾਰੀ ਰੰਗ ਬਖੇਰਦੀ ਹੈ।
ਹੁਣ ਆਉਦਾਂ ਹੈ ਇਸ ਫਿਲਮ ਦਾ ਦੂਸਰਾ ਪੱਖ ,ਜਿੱਮੀ ਸ਼ੇਰਗਿੱਲ ਦੀ ਅਦਾਕਾਰੀ ਬਾਰੇ ਤਾਂ ਸਾਰੇ ਹੀ ਜਾਣਦੇ ਹਨ ਕਿ ਉਸਦੀ ਅਦਾਕਾਰੀ ਬਹੁਤ ਸੁਲਝੀ ਹੋਈ ਤੇ ਦਿਲ ਖਿੱਚਵੀ ਹੈ ਤੇ ਇਸੇ ਕਰਕੇ ਉਹ ਬਾਲੀਵੁੱਡ ਦੇ ਨਾਲ-ਨਾਲ ਪੰਜਾਬੀ ਸਿਨੇਮੇ ਵਿਚ ਦਿਲਚਸਪੀ ਰੱਖਣ ਵਾਲੇ ਹਰ ਦਿਲ ਦੇ ਨੇੜੇ ਹੈ ਤੇ ,ਇਸ ਫਿਲਮ ਨੂੰ ਬਣਾਉਣ ਦਾ ਮਕਸਦ ਮੇਰੇ ਹਿਸਾਬ ਨਾਲ ਅੱਜਕੱਲ੍ਹ ਦੀਆ ਸਿਆਸੀ ਪਾਰਟੀ ਦੇ ਬਹੁਤ ਅੰਦਰੂਨੀ ਤਾਣੇ-ਬਾਣੇ ਨੂੰ ਲੋਕਾਂ ਸਾਹਮਣੇ ਪੇਸ਼ ਕਰਨਾ ਸੀ,ਜੋ ਹਲਾਤ ਅੰਦਰੂਨੀ ਤਾਂ ਹਨ ਪਰ ਲੋਕ ਇਸ ਬਾਰੇ ਜਾਣਦੇ ਵੀ ਹਨ ਤੇ ਇਸੇ ਕਰਕੇ ਬਹੁਤ ਕੁਝ ਇਸ ਤਰ੍ਹਾਂ ਸੀ ਜੋ ਪੰਜਾਬ ਦੀ ਸਿਆਸਤ ਵਿਚ ਹੁੰਦਾ ਰਹਿੰਦਾ ਹੈ,ਇਹ ਇਸ ਫਿਲਮ ਨੂੰ ਦੇਖਕੇ ਪਤਾ ਚੱਲਦਾ ਹੈ ਕਿ ਸਾਡੇ ਸਿਆਸੀ ਨੇਤਾ ਕੋਈ ਕੰਮ ਪਬਲਿਕ ਦੀ ਭਲਾਈ ਲਈ ਨਹੀਂ ਕਰਦੇ ਬਲਕਿ ਦੂਸਰੀ ਪਾਰਟੀ ਜਾ ਉਸੇ ਹੀ ਪਾਰਟੀ ਦੇ ਕਿਸੇ ਵਿਰੋਧੀ ਨੂੰ ਢਾਹ ਲਗਾਉਣ ਲਈ ਕਰਦੇ ਹਨ ਤੇ ਇਸੇ ਕਰਕੇ ਤਰੱਕੀ ਦੇ ਸਾਰੇ ਵੱਡੇ ਪ੍ਰੋਜੈਕਟ ਕਈ ਵਾਰੀ ਧਰੇ-ਧਰਾਏੇ ਰਹਿ ਜਾਂਦੇ ਹਨ ਤੇ ਬੱਸ ਮੀਡੀਆਂ ਵਿਚ ਗੱਲਾ ਦਾ ਕੜਾਹ ਬਣਦਾ ਰਹਿੰਦਾ ਹੈ ਜੋ ਕਿ ਬਹੁਤ ਮਾੜਾ ਰੁਝਾਨ ਹੈ,ਰਾਜਨੀਤਕ ਵਿਸ਼ਾ ਐਨਾ ਉਲਝਿਆ ਹੋਇਆ ਹੈ ਕਿ ਇਕ ਫਿਲਮ ਵਿਚ ਇਸਦੇ ਸਾਰੇ ਪੱਖਾਂ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਤੇ ਸ਼ਾਇਦ ਇਸੇ ਕਰਕੇ ਫਿਲਮ ਇਸਦਾ ਕੋਈ ਹੱਲ ਨਹੀਂ ਕੱਢ ਸਕੀ ਤੇ ਨਾ ਹੀ ਕੋਈ ਸਿੱਖਿਆ ਦੇ ਸਕੀ ਬੱਸ ਸਮੱਸਿਆ ਦਾ ਵਿਸ਼ਲੇਸ਼ਣ ਹੀ ਕਰਦੀ ਰਹੀ ਤੇ ਕਿਸੇ ਸਮੱਸਿਆ ਦਾ ਸਿਰਫ ਵਿਸ਼ਲੇਸ਼ਣ ਕਈ ਵਾਰ ਬਹੁਤਾ ਪ੍ਰਭਾਵਸ਼ਾਲੀ ਨਹੀਂ ਹੁੰਦਾ ਜਦੋਂ ਤੱਕ ਕੋਈ ਠੋਸ ਟਿੱਪਣੀਆਂ ਨਾ ਕੀਤੀ ਗਈਆਂ ਹੋਣ,ਦੂਸਰਾ ਸਾਰੀ ਫਿਲਮ ਵਿਚ ਸੱਪ ਨਾਲ ਸੱਪ ਲੜਦਾ ਦਿਖਾਈ ਦਿੰਦਾ ਹੈ ਤੇ ਜ਼ਹਿਰ ਕਿਸੇ ਨੂੰ ਵੀ ਨਹੀਂ ਚੜਦਾ,ਕਾਨੂੰਨ ਨੱਪਿਆ ਹੋਇਆ ਹੈ ਤੇ ਬਿਨਾਂ ਸ਼ੱਕ ਇਹ ਸੱਚ ਹੈ ਤੇ ਇਸੇ ਤਰਾਂ ਹੀ ਹੋ ਰਿਹਾ ਹੈ ਪਰ ਆਮ ਜਨਤਾ ਇਸ ਤੋਂ ਕੀ ਪ੍ਰਭਾਵ ਲਵੇ ਤੇ ਕਿਵੇ ਸੋਚੇ ਕਿ ਕੌਣ ਗਲਤ ਹੈ ਕੌਣ ਸਹੀ,ਅਦਾਕਾਰੀ ਤੇ ਕੁਆਲਟੀ ਦੇ ਬਿਨਾਂ ਫਿਲਮ ਦਾ ਕੋਈ ਸੀਨ ਵੀ ਦਰਸ਼ਕਾਂ ਨੂੰ ਨਾ ਹਿਲਾ ਸਕਿਆ, ਨਾ ਹੀ ਰੁਆ ਸਕਿਆ,ਨਾ ਸੁਲਝਾ ਸਕਿਆ ਤੇ ਨਾ ਹੀ ਕਿਸੇ ਪਾਸੇ ਲਾ ਸਕਿਆ ਕਿ ਉਹ ਕੀ ਕਰ ਸਕਦੇ ਹਨ,ਮੇਰੇ ਕਹਿਣ ਦਾ ਭਾਵ ਹੈ ਕਿ ਜਦੋਂ ਪਾਰਟੀ ਦਾ ਨੇਤਾ ਹੀ ਜਾ ਕਹਿ ਲਵੋ ਆਗੂ ਹੀ ਇੰਨੀ ਤਰਾਂ ਆਪ ਚਾਲਾਂ ਦਾ ਸ਼ਿਕਾਰ ਹੈ ਜਾ ਚਾਲਾਂ ਚੱਲਦਾ ਹੈ ਕਨੂੰਨ ਨੂੰ ਛਿੱਕੇ ਟੰਗਕੇ ਜਦੋ ਜੀ ਕਰਦਾ ਹੈ ਕਿਸੇ ਨੂੰ ਬੰਬ ਨਾਲ ਮਰਵਾ ਦਿੰੱਤਾ ਜਾਂਦਾ ਹੈ ਜਦੋਂ ਜੀ ਕਰਦਾ ਹੈ ਐਸਕਸੀਡੈਟ ਕਰ ਦਿੱਤਾ ਜਾਂਦਾ ਹੈ ਤਾਂ ਆਮ ਜਨਤਾ ਦਾ ਇਸ ਵਿਚ ਕੀ ਰੋਲ ਹੈ, ਉਹ ਨਾਂ ਤਾਂ ਇਸਨੂੰ ਰੋਕਣ ਵਿਚ ਸ਼ਾਮਿਲ ਹੈ ਤੇ ਨਾਂ ਇਸ ਦਾ ਹਿੱਸਾ ਹੈ ਤੇ ਨਾ ਹੀ ਉਸਦਾ ਇਸ ਵਿਚ ਕੋਈ ਜ਼ੋਰ ਹੈ,ਸਾਰੀ ਦੀ ਸਾਰੀ ਫਿਲਮ ਕਾਨੂੰਨ ਨੂੰ ਛਿੱਕੇ ਟੰਗਦੀ ਹੋਈ ਅੱਗੇ ਵੱਧਦੀ ਹੈ, ਜਦੋ ਫਿਲਮ ਦਾ ਹੀਰੋ ਇਹ ਕਹਿੰਦਾ ਹੈ ਕਿ ਇਹ ਮੇਰੇ ਆਪਨੇ ਰੂਲ ਹਨ ਤੇ ਫਿਰ ਤਾਂ ਹੱਦ ਹੀ ਹੋ ਜਾਂਦੀ ਹੈ ਜਦੋ ਇਹ ਗੀਤ ਚੱਲਦਾ ਹੈ ਕਿ 'ਜਿੱਥੇ ਚਾਂਹਾਗੇ ਗੱਡੀ ਮੋੜਾਗੇ, ਸਾਰੇ ਦੇ ਸਾਰੇ ਸਿਗਨਲ ਤੋੜਾਗੇ' ਸੁਣਕੇ ਹੈਰਾਨੀ ਹੋਈ ਕਿ ਇਸ ਫਿਲਮ ਦੀ ਟੀਮ ਵਿਚੋਂ ਕਿਸੇ ਨੇ ਵੀ ਇਹ ਨਹੀਂ ਸੋਚਿਆ ਕਿ ਇਸ ਗੀਤ ਦੇ ਅਰਥ ਕੀ ਹਨ,ਸੈਸਰ ਬੋਰਡ ਨੇ ਵੀ ਅੱਖਾਂ ਬੰਦ ਕਰਕੇ ਇਸ ਨੂੰ ਪ੍ਰਵਾਨ ਕਿਵੇ ਕਰ ਲਿਆ,ਜੇ ਕੋਈ ਸੁਹਿਰਦ ਮਨੁੱਖ ਇਕੱਲਾ ਬੈਠਕੇ ਵੀ ਇਹ ਗੀਤ ਗਾਵੇ ਤਾਂ ਆਪਣੇ ਆਪ ਤੇ ਸ਼ਰਮ ਮਹਿਸੂਸ ਜ਼ਰੂਰ ਕਰੇਗਾ ਭਾਵੇ ਅਸਲੀਅਤ ਵਿਚ ਉਹ ਡਰਾਈਵ ਸਮੇਂ ਸਾਰੇ ਡਰਾਈਵਿੰਗ ਰੂਲਸ ਫਾਲੋ ਕਿਉ ਨਾ ਕਰਦਾ ਹੋਵੇ,ਸਿਗਨਲ ਤੋੜਨਾ ਕੋਈ ਬਹਾਦਰੀ ਵਾਲਾ ਕੰਮ ਨਹੀਂ,ਚਾਹੇ ਉਹ ਕੋਈ ਟਰੈਫਿਕ ਸਿਗਨਲ ਹੋਵੇ ਤੇ ਜਾ ਕੋਈ ਕਨੂੰਨ ਰੂਪੀ ਜਾਂ ਸਾਮਜ ਦੀ ਕਿਸੇ ਵਧੀਆ ਰਹੁ- ਰੀਤ ਦਾ ਸਿਗਨਲ ਬਲਕਿ ਮਹਾ-ਬੇਵਕੂਫੀ ਹੈ,ਇਸ ਤਰ੍ਹਾਂ ਪਹਿਲਾ ਹੀ ਲਾਹਪ੍ਰਵਾਹ ਹੁੰਦੀ ਜਾ ਰਹੀ ਨੌਜਾਵਨ ਪੀੜ੍ਹੀ ਨੂੰ ਹੋਰ ਲਾਪ੍ਰਵਾਹੀ ਕਰਨ,ਗਲਤ ਡਰਾਈਵਿੰਗ ਕਰਨ,ਆਪਣੇ ਹੀ ਰੂਲ ਬਣਾਉਣ,ਹਾਕੀ ਨਾਲ ਹੱਲ ਕੱਢਣ ਦੀ ਪ੍ਰੇਰਨਾ ਹੈ । ਗਲਤ ਡਰਾਈਵਿੰਗ ਨਾਲ ਆਪਣੀ ਜਾਨ ਤਾਂ ਜਾਣੀ ਹੀ ਹੈ ਬਲਕਿ ਕਿਸੇ ਹੋਰ ਨਿਹੱਥੇ ਦਾ ਵੀ ਨੁਕਸਾਨ ਹੋ ਸਕਦਾ ਹੈ,ਪੰਜਾਬ ਦੀ ਹਰ ਸੜਕ ਤੇ ਇਸ ਤਰਾਂ੍ਹ ਦੀਆਂ ਸੈਕੜੇ ਅਣਹੋਣੀਆਂ ਵਰਤ ਚੁੱਕੀਆਂ ਨੇ ਤੇ ਮਾਵਾਂ ਅੱਜ ਵੀ ਪੁੱਤਰਾ ਨੂੰ ਉਡਕੀਦੀਆਂ ਬੂਹਿਆ ਵਿਚ ਖੜੀਆਂ ਨੇ ਜਿਹਨਾਂ ਦੇ ਲਾਲ ਇਹੋ ਜਿਹੇ ਸਿਗਨਲ ਤੋੜਨ ਵਾਲਿਆ ਦਾ ਸ਼ਿਕਾਰ ਹੋਏ ਨੇ,ਪਲੀਜ਼ ਸੈਸਰ ਬੋਰਡ ਇਸ ਤੇ ਵਿਚਾਰ ਕਰੇ ਤੇ ਇਹੋ ਜਿਹੇ ਗੀਤ ਅੱਗੇ ਤੋਂ ਘੱਟੋ-ਘੱਟ ਫਿਲਮਾਂ ਦਾ ਹਿੱਸਾ ਤਾਂ ਨਾ ਬਣਨ ਕਿਉਕਿ ਕੈਸਟਾਂ (ਸੀæਡੀæ)ਦਾ ਸੈਸਰ ਨਾ ਹੋਣ ਕਰਕੇ ਪੰਜਾਬੀ ਗਾਇਕੀ ਤਾਂ ਪੂਰੀ ਤਰ੍ਹਾਂ ਪਹਿਲਾ ਹੀ ਇਸਦੀ ਸ਼ਿਕਾਰ ਹੈ ,ਬਹੁਤ ਕੁਝ ਹੋਰ ਇਸ ਫਿਲਮ ਬਾਰੇ ਲਿਖਣ ਨੁੰ ਦਿਲ ਕਰਦਾ ਸੀ ਪਰ ਇਸ ਗੀਤ ਤੋਂ ਬਾਅਦ ਕੁਝ ਵੀ ਲਿਖਣ ਨੂੰ ਦਿਲ ਨਹੀ ਕਰਦਾ,ਪੰਜਾਬੀ ਫਿਲਮ ਸਿਨੇਮੇ ਨੂੰ ਇਹੋ ਜਿਹੇ ਗੀਤਾਂ ਵਾਲੀਆਂ ਫਿਲਮਾਂ ਦੀ ਲੋੜ ਨਹੀਂ,ਅਸੀ ਅੱਗੇ ਹੀ ਬਹੁਤ ਕੁਝ-ਉਲਟਾ-ਪੁਲਟਾ ਕਰ ਚੁੱਕੇ ਹਾਂ,ਦੁਬਾਰਾ ਸੋਚਣ ਦੀ ਲੋੜ ਹੈ…ਕੀ ਸਹੀ ਹੈ ਤੇ ਕੀ ਗਲਤ…?

No comments:

Post a Comment